ਵਰਤੇ ਗਏ ਸ਼ਬਦਾਂ ਦੀ ਪਰਿਭਾਸ਼ਕ ਸ਼ਬਦਾਵਲੀ




ਏ1ਸੀ ਟੈਸਟ
ਖ਼ੂਨ ਦਾ ਇੱਕ ਟੈਸਟ ਜੋ ਬੀਤੇ 120 ਦਿਨਾਂ ਵਿੱਚ ਤੁਹਾਡੇ ਖ਼ੂਨ ਵਿੱਚਲੇ ਗਲੂਕੋਜ਼ ਦੇ ਔਸਤ ਪੱਧਰਾਂ ਨੂੰ ਦਰਸਾਉਂਦਾ ਹੈ।

ਏਰੋਬਿਕ ਕਸਰਤ
ਉਹ ਗਤੀਵਿਧੀ ਜੋ ਤੁਹਾਡੇ ਦਿਲ ਦੀ ਧੜਕਨ ਦੀ ਗਤੀ ਨੂੰ ਵਧਾਉਂਦੀ ਅਤੇ ਤੁਹਾਡੇ ਸਾਹ ਨੂੰ ਤੇਜ਼ ਕਰਦੀ ਹੈ।


ਬਲੱਡ ਗੁਲੂਕੋਜ਼
ਖ਼ੂਨ ਵਿੱਚ ਮੌਜੂਦ ਗੁਲੂਕੋਜ਼ (ਸ਼ੂਗਰ) ਦੀ ਮਾਤਰਾ ਬਲੱਡ ਗੁਲੂਕੋਜ਼ ਹੁੰਦਾ ਹੈ।

ਬਲੱਡ ਲਿਪਿਡਜ਼
ਖ਼ੂਨ ਅੰਦਰ ਲਿਪਿਡ (ਥੰਧਿਆਈ) ਬਲੱਡ ਲਿਪਡਜ਼ ਹੁੰਦੇ ਹਨ। ਫ਼ੈਟੀ ਐਸਿਡਜ਼ (ਥੰਧਿਆਈ ਵਾਲਾ ਤੇਜ਼ਾਬੀ ਮਾਦਾ) ਅਤੇ ਕੋਲੈਸਟਰੌਲ ਬਲੱਡ ਲਿਪਿਡਜ਼ ਦੀਆਂ ਉਦਾਹਰਨਾਂ ਹਨ।

ਬਲੱਡ ਪ੍ਰੈਸ਼ਰ
ਖ਼ੂਨ ਵਾਲੀਆਂ ਨਾੜੀਆਂ ਦੀਆਂ ਦੀਵਾਰਾਂ ਨਾਲ ਤੁਹਾਡਾ ਖ਼ੂਨ ਕਿੰਨੇ ਜ਼ੋਰ ਨਾਲ ਟਕਰਾਉਂਦਾ ਹੈ, ਬਲੱਡ ਪ੍ਰੈਸ਼ਰ ਉਸਦੀ ਪੈਮਾਇਸ਼ ਹੁੰਦੀ ਹੈ। ਜਿੰਨ੍ਹਾਂ ਲੋਕਾਂ ਨੂੰ ਸ਼ੱਕਰ ਰੋਗ (ਸ਼ੂਗਰ ਦੀ ਬਿਮਾਰੀ) ਹੁੰਦਾ ਹੈ ਉਨ੍ਹਾਂ ਲਈ ਇਹ ਟੀਚਾ 130/80mm Hg ਤੋਂ ਘੱਟ ਹੁੰਦਾ ਹੈ। ਇਸ ਟੀਚੇ ਵਿੱਚ ਉੱਪਰਲਾ ਨੰਬਰ (130) ਉਹ ਦਬਾਅ ਹੁੰਦਾ ਹੈ, ਜਦੋਂ ਤੁਹਾਡਾ ਦਿਲ ਸੁੰਗੜਦਾ ਹੈ ਅਤੇ ਖ਼ੂਨ ਨੂੰ ਬਾਹਰ ਧੱਕਦਾ ਹੈ (ਸਿਸਟੌਲਿਕ ਪ੍ਰੈਸ਼ਰ)। ਹੇਠਲਾ ਨੰਬਰ (80) ਉਹ ਦਬਾਅ ਹੁੰਦਾ ਹੈ, ਜਦੋਂ ਦਿਲ ਧੜਕਣਾਂ ਦੇ ਦਰਮਿਆਨ ਅਰਾਮ ਵਿੱਚ ਹੁੰਦਾ ਹੈ (ਡਾਇਐਸਟੌਲਿਕ ਪ੍ਰੈਸ਼ਰ।

ਕਾਰਬੋਹਾਈਡਰੇਟ
ਭੋਜਨ ਵਿੱਚ ਮਿਲਣ ਵਾਲੇ ਤਿੰਨ ਮੁੱਖ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ। ਨਸ਼ਾਸਤੇ, ਫਲ਼ਾਂ, ਦੁੱਧ ਤੋਂ ਬਣੇ ਪਦਾਰਥਾਂ ਅਤੇ ਕੁਝ ਸਬਜ਼ੀਆ ਵਿੱਚ ਕਾਰਬੋਹਾਈਡਰੇਟਸ ਹੁੰਦੇ ਹਨ। ਊਰਜਾ ਲਈ ਤੁਹਾਡੇ ਸਰੀਰ ਨੂੰ ਕਾਰਬੋਹਾਈਡਰੇਟ ਦੀ ਲੋੜ ਹੁੰਦੀ ਹੈ। ਤੁਹਾਡਾ ਸਰੀਰ ਉਨ੍ਹਾਂ ਨੂੰ ਤੋੜ ਕੇ ਸ਼ੱਕਰ (ਸ਼ੂਗਰ) ਵਿੱਚ ਬਦਲ ਦਿੰਦਾ ਹੈ ਜਿਸਨੂੰ ਗਲੂਕੋਜ਼ ਕਹਿੰਦੇ ਹਨ।

ਕੋਲੈਸਟਰੌਲ
ਇੱਕ ਥਿੰਧਾ ਤੱਤ ਹੁੰਦਾ ਹੈ ਜੋ ਕੁਦਰਤੀ ਤੌਰ ‘ਤੇ ਤੁਹਾਡੇ ਖ਼ੂਨ ਅਤੇ ਸੈੱਲਾਂ ਵਿੱਚ ਹੁੰਦਾ ਹੈ। ਕੋਲੈਸਟਰੌਲ ਦੀਆਂ ਮੁੱਖ ਦੋ ਕਿਸਮਾਂ ਹੁੰਦੀਆਂ ਹਨ: ਐੱਲ ਡੀ ਐੱਲ ਅਤੇ ਐੱਚ ਡੀ ਐੱਲ। ਐੱਲ ਡੀ ਐੱਲ (ਲੋ-ਡੈੱਨਸਿਟੀ ਲਿਪੋਪ੍ਰੋਟੀਨ) ਨੂੰ ਅਕਸਰ “ਮਾੜਾ” ਕੋਲੈਸਟਰੌਲ ਕਿਹਾ ਜਾਂਦਾ ਹੈ। ਐੱਲ ਡੀ ਐੱਲ ਦੇ ਪੱਧਰ ਉੱਚੇ ਹੋਣ ਨਾਲ ਦਿਲ ਦੇ ਰੋਗ ਦਾ ਖ਼ਤਰਾ ਵੱਧ ਹੋ ਸਕਦਾ ਹੈ। ਐੱਚ ਡੀ ਐੱਲ (ਹਾਈ-ਡੈੱਨਸਿਟੀ ਲਿਪੋਪ੍ਰੋਟੀਨ) ਨੂੰ ਅਕਸਰ “ਚੰਗਾ” ਕੋਲੈਸਟਰੌਲ ਕਿਹਾ ਜਾਂਦਾ ਹੈ। ਐੱਲ ਡੀ ਐੱਲ ਦੇ ਪੱਧਰ ਉੱਚੇ ਹੋਣ ਨਾਲ ਦਿਲ ਦੇ ਰੋਗ ਦਾ ਖ਼ਤਰਾ ਘੱਟ ਹੋ ਸਕਦਾ ਹੈ।

ਰੇਸ਼ਾ
ਰੇਸ਼ਾ ਕਾਰਬੋਹਾਈਡਰੇਟ ਦੀ ਇੱਕ ਕਿਸਮ ਹੁੰਦੀ ਹੈ ਜੋ ਸਰੀਰ ਦੁਆਰਾ ਹਜ਼ਮ ਨਹੀਂ ਕੀਤੀ ਜਾਂਦੀ। ਰੇਸ਼ੇ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਨਾ-ਘੁਲਣਸ਼ੀਲ ਅਤੇ ਘੁਲਣਸ਼ੀਲ। ਨਾ-ਘੁਲਣਸ਼ੀਲ ਰੇਸ਼ਾ (Insoluble fibre) ਸਪੰਜ ਵਾਂਗ ਕੰਮ ਕਰਦਾ ਹੈ। ਜਦੋਂ ਭੋਜਨ ਅੰਤੜੀਆਂ ਵਿੱਚੋਂ ਦੀ ਜਾਂਦਾ ਹੈ, ਇਹ ਪਾਣੀ ਨੂੰ ਸੋਖਦਾ ਹੈ ਅਤੇ ਮਲ (ਟੱਟੀ) ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਇਸ ਨਾਲ ਕਬਜ਼ ਦੂਰ ਹੁੰਦੀ ਹੈ। ਕਣਕ ਦੇ ਸੂਹੜੇ ਅਤੇ ਸਾਬਤ ਅਨਾਜਾਂ ਵਿੱਚ ਨਾ-ਘੁਲਣਸ਼ੀਲ ਰੇਸ਼ੇ ਦੀ ਬਹੁਤਾਤ ਹੁੰਦੀ ਹੈ। ਇਸੇ ਤਰ੍ਹਾਂ ਕਈ ਫਲ਼ਾਂ ਅਤੇ ਸਬਜ਼ੀਆਂ ਦੇ ਛਿਲਕਿਆਂ ਵਿੱਚ ਵੀ ਇਹ ਰੇਸ਼ਾ ਬਹੁਤ ਹੁੰਦਾ ਹੈ। ਬੀਜ ਵੀ ਨਾ-ਘੁਲਣਸ਼ੀਲ ਰੇਸ਼ੇ ਦੇ ਚੰਗੇ ਸਰੋਤ ਹੁੰਦੇ ਹਨ। ਭੋਜਨ ਨੂੰ ਜਿੰਨਾਂ ਜਿਆਦਾ ਸੋਧਿਆ ਜਾਂਦਾ ਹੈ ਜਾਂ ਪੀਹ ਕੇ, ਛਿੱਲ ਕੇ, ਉਬਾਲ ਕੇ ਜਾਂ ਨਿਚੋੜ ਕੇ ਸ਼ੁੱਧ ਕੀਤਾ ਜਾਂਦਾ ਹੈ ਓਨਾਂ ਹੀ ਉਸ ਵਿੱਚ ਰੇਸ਼ਾ ਘੱਟ ਹੁੰਦਾ ਹੈ। ਨਾ-ਘੁਲਣਸ਼ੀਲ ਰੇਸ਼ਾ ਪ੍ਰਾਪਤ ਕਰਨ ਲਈ ਅਣ-ਸੋਧਿਆ ਭੋਜਨ ਵਧੇਰੇ ਖਾਉ। ਘੁਲਣਸ਼ੀਲ ਰੇਸ਼ਾ (Soluble fibre) ਜਦੋਂ ਪਾਚਨ-ਪ੍ਰਨਾਲੀ ਵਿੱਚੋਂ ਦੀ ਲੰਘਦਾ ਹੈ ਤਾਂ ਇਹ ਟੁੱਟ ਜਾਂਦਾ ਹੈ ਅਤੇ ਲੇਸਦਾਰ ਪਦਾਰਥ (ਜੈੱਲ) ਬਣ ਜਾਂਦਾ ਹੈ। ਇਹ ਲੇਸਦਾਰ ਪਦਾਰਥ ਕੋਲੈਸਟਰੌਲ ਦੇ ਉੱਚੇ ਪੱਧਰ ਨਾਲ ਸੰਬੰਧਤ ਕੁਝ ਪਦਾਰਥਾਂ ਨੂੰ ਆਪਣੇ ਵਿੱਚ ‘ਫਾਹ’ ਲੈਂਦਾ ਹੈ। ਕੋਲੈਸਟਰੌਲ ਨੂੰ ਖ਼ੂਨ ਵਿੱਚ ਜਜ਼ਬ ਹੋਣ ਤੋਂ ਘੱਟ ਕਰ ਕੇ, ਘੁਲਣ

ਗਲੂਕੋਜ਼
ਗੁਲੂਕੋਜ਼ ਕਾਰਬੋਹਾਈਡਰੇਟ, ਜੋ ਕਿ ਭੋਜਨ ਵਿੱਚ ਮਿਲਣ ਵਾਲੇ ਤਿੰਨ ਮੁੱਖ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੁੰਦਾ ਹੈ, ਦਾ ਨੀਂਹ ਪੱਥਰ ਹੁੰਦਾ ਹੈ। ਜਿਹੜੇ ਭੋਜਨਾਂ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ, ਹਜ਼ਮ ਹੋਣ ਦੀ ਕਿਰਿਆ ਉਨ੍ਹਾਂ ਨੂੰ ਤੋੜ ਕੇ ਗਲੂਕੋਜ਼ ਵਿੱਚ ਬਦਲ ਦਿੰਦੀ ਹੈ। ਸਰੀਰ ਦੇ ਸੈੱਲਾਂ ਵੱਲੋਂ ਵਰਤੀ ਜਾਂਦੀ ਊਰਜਾ ਦੀ ਮੁੱਖ ਸ਼੍ਰੇਣੀ ਗੁਲੂਕੋਜ਼ ਹੁੰਦਾ ਹੈ।

ਨਾ-ਘੁਲਣਸ਼ੀਲ ਰੇਸ਼ਾ
ਸਪੰਜ ਵਾਂਗ ਕੰਮ ਕਰਦਾ ਹੈ। ਜਦੋਂ ਭੋਜਨ ਅੰਤੜੀਆਂ ਵਿੱਚੋਂ ਦੀ ਜਾਂਦਾ ਹੈ, ਇਹ ਪਾਣੀ ਨੂੰ ਸੋਖਦਾ ਹੈ ਅਤੇ ਮਲ (ਟੱਟੀ) ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਇਸ ਨਾਲ ਕਬਜ਼ ਦੂਰ ਹੁੰਦੀ ਹੈ। ਕਣਕ ਦੇ ਸੂਹੜੇ ਅਤੇ ਸਾਬਤ ਅਨਾਜਾਂ ਵਿੱਚ ਨਾ-ਘੁਲਣਸ਼ੀਲ ਰੇਸ਼ੇ ਦੀ ਬਹੁਤਾਤ ਹੁੰਦੀ ਹੈ। ਇਸੇ ਤਰ੍ਹਾਂ ਕਈ ਫਲ਼ਾਂ ਅਤੇ ਸਬਜ਼ੀਆਂ ਦੇ ਛਿਲਕਿਆਂ ਵਿੱਚ ਵੀ ਇਹ ਰੇਸ਼ਾ ਬਹੁਤ ਹੁੰਦਾ ਹੈ। ਬੀਜ ਵੀ ਨਾ-ਘੁਲਣਸ਼ੀਲ ਰੇਸ਼ੇ ਦੇ ਚੰਗੇ ਸਰੋਤ ਹੁੰਦੇ ਹਨ। ਭੋਜਨ ਨੂੰ ਜਿੰਨਾਂ ਜਿਆਦਾ ਸੋਧਿਆ ਜਾਂਦਾ ਹੈ ਜਾਂ ਪੀਹ ਕੇ, ਛਿੱਲ ਕੇ, ਉਬਾਲ ਕੇ ਜਾਂ ਨਿਚੋੜ ਕੇ ਸ਼ੁੱਧ ਕੀਤਾ ਜਾਂਦਾ ਹੈ ਓਨਾਂ ਹੀ ਉਸ ਵਿੱਚ ਰੇਸ਼ਾ ਘੱਟ ਹੁੰਦਾ ਹੈ। ਨਾ-ਘੁਲਣਸ਼ੀਲ ਰੇਸ਼ਾ ਪ੍ਰਾਪਤ ਕਰਨ ਲਈ ਅਣ-ਸੋਧਿਆ ਭੋਜਨ ਵਧੇਰੇ ਖਾਉ।

ਇਨਸੁਲਿਨ
ਇਨਸੁਲਿਨ ਇੱਕ ਹਾਰਮੋਨ ਹੁੰਦਾ ਹੈ ਜੋ ਖ਼ੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਕਾਬੂ ਰੱਖਣ ਲਈ ਪਾਚਕ ਗ੍ਰੰਥੀ (ਪੈਨਕਰਿਅਸ) ਵੱਲੋਂ ਬਣਾਇਆ ਜਾਂਦਾ ਹੈ। ਜਿੰਨ੍ਹਾਂ ਲੋਕਾਂ ਨੂੰ ਸ਼ੱਕਰ ਰੋਗ (ਸ਼ੂਗਰ) ਹੁੰਦਾ ਹੈ ਉਨ੍ਹਾਂ ਦੀ ਪਾਚਕ ਗ੍ਰੰਥੀ (ਪੈਨਕਰਿਅਸ) ਇਨਸੁਲਿਨ ਬਿਲਕੁਲ ਹੀ ਨਹੀਂ ਜਾਂ ਲੋੜੀਂਦੀ ਮਾਤਰਾ ਵਿੱਚ ਨਹੀਂ ਬਣਾਉਂਦੀ, ਜਾਂ ਜੋ ਇਨਸੁਲਿਨ ਇਹ ਬਣਾਉਂਦੀ ਹੈ ਉਸਦੀ ਅਸਰਦਾਇਕ ਢੰਗ ਨਾਲ ਵਰਤੋਂ ਕਰਨ ਦੇ ਯੋਗ ਨਹੀਂ ਹੁੰਦੀ। ਇਸ ਦੇ ਨਤੀਜੇ ਵਜੋਂ, ਖ਼ੂਨ ਵਿੱਚ ਗਲੂਕੋਜ਼ ਜਮ੍ਹਾਂ ਹੋ ਜਾਂਦਾ ਹੈ।

ਔਸਤ ਦਰਜੇ ਦੀ ਕਸਰਤੀ ਗਤੀਵਿਧੀ
ਨਾਲ ਤੁਹਾਨੂੰ ਤੇਜ਼ ਸਾਹ ਲੈਣਾ ਪੈਂਦਾ ਹੈ ਅਤੇ ਤੁਹਾਡਾ ਦਿਲ ਤੇਜ਼ ਧੜਕਦਾ ਹੈ। ਤੁਸੀਂ ਗੱਲਾਂ ਕਰ ਸਕਦੇ ਹੋਵੋਗੇ ਪਰ ਗਾ ਨਹੀਂ ਸਕਦੇ। ਉਦਾਹਰਨਾਂ ਵਿੱਚ ਕਾਹਲੀ-ਕਾਹਲੀ ਤੁਰਨਾ, ਸਕੇਟਿੰਗ ਕਰਨੀ ਅਤੇ ਸਾਈਕਲ ਚਲਾਉਣਾ ਸ਼ਾਮਲ ਹੈ।


ਪਾਚਕ ਗ੍ਰੰਥੀ (ਪੈਨਕਰਿਅਸ)
ਇੱਕ ਅੰਗ ਹੈ ਜੋ ਪਾਚਨ-ਪ੍ਰਨਾਲੀ ਦਾ ਹਿੱਸਾ ਹੈ। ਇਹ ਭੋਜਨ ਨੂੰ ਹਜ਼ਮ ਕਰਨ ਲਈ ਪਾਚਕ ਰਸ ਬਣਾਉਂਦੀ ਹੈ। ਇਹ ਇਨਸੁਲਿਨ, ਉਹ ਹਾਰਮੋਨ ਜੋ ਖ਼ੂਨ ਵਿੱਚ ਸ਼ੱਕਰ (ਸ਼ੂਗਰ) ਮਾਤਰਾ ਨੂੰ ਕਾਬੂ ਵਿੱਚ ਰੱਖਦਾ ਹੈ, ਵੀ ਬਣਾਉਂਦੀ ਹੈ। ਜਿੰਨ੍ਹਾਂ ਲੋਕਾਂ ਨੂੰ ਸ਼ੱਕਰ ਰੋਗ (ਸ਼ੂਗਰ) ਹੁੰਦਾ ਹੈ ਉਨ੍ਹਾਂ ਦੀ ਪਾਚਕ ਗ੍ਰੰਥੀ (ਪੈਨਕਰਿਅਸ) ਬਿਲਕੁਲ ਹੀ ਨਹੀਂ ਜਾਂ ਲੋੜੀਂਦੀ ਮਾਤਰਾ ਵਿੱਚ ਇਨਸੁਲਿਨ ਨਹੀਂ ਬਣਾਉਂਦੀ, ਜਾਂ ਜੋ ਇਨਸੁਲਿਨ ਇਹ ਬਣਾਉਂਦੀ ਹੈ ਉਸਦੀ ਅਸਰਦਾਇਕ ਢੰਗ ਨਾਲ ਵਰਤੋਂ ਕਰਨ ਦੇ ਯੋਗ ਨਹੀਂ ਹੁੰਦੀ।

ਜ਼ੋਰ ਲਾ ਕੇ ਕਰਨ ਵਾਲੀ ਕਸਰਤ
ਇਸ ਢੰਗ ਦੀ ਕਸਰਤ ਪੱਠੇ ਤਾਕਤਵਰ ਬਣਾਉਂਦੀ ਹੈ। ਉਦਾਹਰਨਾਂ ਵਿੱਚ ਇਹ ਸ਼ਾਮਲ ਹਨ, ਭਾਰ ਚੁੱਕਣਾ, ਸਿੱਟ-ਅੱਪਸ (ਲੰਮੇ ਪੈ ਕੇ ਬਾਹਾਂ ਦਾ ਸਹਾਰਾ ਲਏ ਬਗੈਰ ਉੱਠਣਾ), ਅਤੇ ਡੰਡ ਮਾਰਨੇ।

ਸੈਚੂਰੇਟਡ ਫ਼ੈਟ (ਥੰਧਿਆਈ)
ਬਹੁਤੀਆਂ ਸੈਚੂਰੇਟਡ ਥੰਧਿਆਈਆਂ ਘਰ ਦੇ ਸਧਾਰਨ ਤਾਪਮਾਨ ਵਿੱਚ ਠੋਸ (ਜੰਮੀਆਂ) ਹੁੰਦੀਆਂ ਹਨ, ਜਿਵੇਂ ਕਿ ਮੱਖਣ, ਅਤੇ ਮੁਰਗੇ ਦੇ ਮਾਸ (ਚਿਕਨ) ਉੱਪਰਲੀ ਚਮੜੀ।

ਘੁਲਣਸ਼ੀਲ ਰੇਸ਼ਾ
ਜਦੋਂ ਪਾਚਨ-ਪ੍ਰਨਾਲੀ ਵਿੱਚੋਂ ਦੀ ਲੰਘਦਾ ਹੈ ਤਾਂ ਇਹ ਟੁੱਟ ਜਾਂਦਾ ਹੈ ਅਤੇ ਲੇਸਦਾਰ ਪਦਾਰਥ (ਜੈੱਲ) ਬਣ ਜਾਂਦਾ ਹੈ। ਇਹ ਲੇਸਦਾਰ ਪਦਾਰਥ ਕੋਲੈਸਟਰੌਲ ਦੇ ਉੱਚੇ ਪੱਧਰ ਨਾਲ ਸੰਬੰਧਤ ਕੁਝ ਪਦਾਰਥਾਂ ਨੂੰ ਆਪਣੇ ਵਿੱਚ ‘ਫਾਹ’ ਲੈਂਦਾ ਹੈ। ਕੋਲੈਸਟਰੌਲ ਨੂੰ ਖ਼ੂਨ ਵਿੱਚ ਜਜ਼ਬ ਹੋਣ ਤੋਂ ਘੱਟ ਕਰ ਕੇ, ਘੁਲਣਸ਼ੀਲ ਰੇਸ਼ਾ ਦਿਲ ਦੇ ਰੋਗ ਦਾ ਖ਼ਤਰਾ ਘੱਟ ਕਰ ਸਕਦਾ ਹੈ। ਘੁਲਣਸ਼ੀਲ ਰੇਸ਼ੇ ਵਿੱਚ ਪੈਕਟੀਨ ਹੁੰਦੀ ਹੈ ਜੋ ਜੈੱਲ ਅਤੇ ਗੱਮ ਬਣਾਉਣ ਵਿੱਚ ਵਰਤੀ ਜਾਂਦੀ ਹੈ, ਜਿਵੇਂ ਕਿ ਗੁਆਰ ਗੱਮ ਵਿੱਚ। ਇਹ ਜਵੀਂ, ਮਟਰ, ਫਲੀਆਂ ਵਿੱਚੋਂ ਨਿਕਲੇ ਦਾਣੇ (ਰਵਾਂਹ, ਲੋਬੀਆ ਆਦਿ), ਦਾਲਾਂ, ਕੁਝ ਬੀਜਾਂ, ਭੂਰੇ ਚੌਲਾਂ, ਜੌਆਂ, ਫਲਾਂ (ਜਿਵੇਂ ਕਿ ਸੇਬ), ਕੁਝ ਹਰੀਆਂ ਸਬਜੀਆਂ (ਜਿਵੇਂ ਕਿ ਬਰੌਕਲੀ) ਅਤੇ ਆਲੂਆਂ ਵਿੱਚ ਮਿਲਦੀ ਹੈ।


ਟਰਾਂਸ ਫ਼ੈਟ (ਥੰਧਿਆਈ)
ਟਰਾਂਸ ਫ਼ੈਟ ਅਜਿਹੀ ਕਿਸਮ ਦੀ ਥੰਧਿਆਈ (ਫ਼ੈਟ) ਹੁੰਦੀ ਹੈ ਜੋ ਉਦੋਂ ਬਣਦੀ ਹੈ ਜਦੋਂ ਸਬਜ਼ੀਆਂ ਦੇ ਤੇਲ (ਵੈਜੀਟੇਬਲ ਆਇਲ) ਨੂੰ ਹਾਈਡਰੋਜਨ ਗੈਸ ਵਿੱਚੋਂ ਲੰਘਾ ਕੇ ਤਰਲ ਅਵਸਥਾ ਤੋਂ ਠੋਸ ਰੂਪ ਵਿੱਚ ਬਦਲਿਆ ਜਾਂਦਾ ਹੈ। ਇਹ ਆਮ ਤੌਰ ਤੇ ਮਸ਼ੀਨਾਂ ਰਾਹੀਂ ਤਿਆਰ ਕੀਤੇ ਜਾਂਦੇ ਭੋਜਨਾਂ ਵਿੱਚ ਵਰਤੀ ਜਾਂਦੀ ਹੈ ਕਿਉਂਕਿ ਇਹ ਭੋਜਨਾਂ ਦੇ ਸੁਆਦ ਅਤੇ ਬਣਤਰ ਵਿੱਚ ਵਾਧਾ ਕਰਨ ਦੇ ਨਾਲ ਨਾਲ ਭੋਜਨਾਂ ਨੂੰ ਜਿਆਦਾ ਸਮਾਂ ਤਾਜ਼ਾ ਰੱਖ ਸਕਦੀ ਹੈ। ਇਹ ਪਤਾ ਲੱਗ ਚੁੱਕਿਆ ਹੈ ਕਿ ਟਰਾਂਸ ਫ਼ੈਟ ਨਾਲ ਦਿਲ ਦੇ ਰੋਗਾਂ ਦੇ ਖ਼ਤਰਾ ਵੱਧਦਾ ਹੈ ਕਿਉਂਕਿ ਇਹ ਐੱਲ ਡੀ ਐੱਲ (ਮਾੜੇ) ਕੋਲੈਸਟਰੌਲ ਨੂੰ ਵਧਾਉਂਦੀ ਹੈ ਅਤੇ ਐੱਚ ਡੀ ਐੱਲ (ਚੰਗੇ) ਕੋਲੈਸਟਰੌਲ ਨੂੰ ਘਟਾਉਂਦੀ ਹੈ।

ਟਰਾਈਗਲਿਸਰਾਇਡਜ਼
ਟਰਾਈਗਲਿਸਰਾਇਡਜ਼ ਤੁਹਾਡੇ ਖ਼ੂਨ ਵਿੱਚ ਥੰਧਿਆਈ ਦਾ ਇੱਕ ਰੂਪ ਹੁੰਦਾ ਹੈ ਜਿਸ ਨੂੰ ਸਰੀਰ ਸ਼ੱਕਰ, ਅਲਕੋਹਲ, ਅਤੇ ਕੁਝ ਭੋਜਨਾਂ ਤੋਂ ਬਣਾਉਂਦਾ ਹੈ। ਟਰਾਈਗਲਿਸਰਾਇਡਜ਼ ਸਖ਼ਤ ਹੋ ਸਕਦੇ ਹਨ ਅਤੇ ਜਦੋਂ ਖ਼ੂਨ ਵਿੱਚ ਬਹੁਤ ਜਿਆਦਾ ਹੋ ਜਾਣ ਤਾਂ ਨਾੜੀਆਂ ਨੂੰ ਤੰਗ ਬਣਾ ਸਕਦੇ ਹਨ। ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਵਧ ਹੋਵੇ ਜਾਂ ਤੁਹਾਨੂੰ ਸ਼ੱਕਰ ਰੋਗ (ਸ਼ੂਗਰ)ਹੋਵੇ, ਤਾਂ ਤੁਹਾਡੇ ਟਰਾਈਗਲਿਸਰਾਇਡਜ਼ ਦੇ ਪੱਧਰ ਵਧਣ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ। ਇਸ ਨਾਲ ਦਿਲ ਦਾ ਰੋਗ ਪੈਦਾ ਹੋਣ ਦਾ ਖ਼ਤਰਾ ਵਧ ਸਕਦਾ ਹੈ।

ਜ਼ੋਰਦਾਰ ਦਰਜੇ ਦੀ ਕਸਰਤੀ ਗਤੀਵਿਧੀ
ਤੁਹਾਡੇ ਦਿਲ ਦੀ ਧੜਕਣ ਨੂੰ ਕਾਫੀ ਤੇਜ਼ ਕਰ ਦਿੰਦੀ ਹੈ। ਸਾਹ ਲੈਣ ਲਈ ਰੁਕੇ ਬਗੈਰ ਤੁਸੀਂ ਕੇਵਲ ਕੁਝ ਸ਼ਬਦਾਂ ਤੋਂ ਵੱਧ ਨਹੀਂ ਬੋਲ ਸਕੋਗੇ। ਉਦਾਹਰਨਾਂ ਵਿੱਚ ਦੌੜਨਾ, ਬਾਸਕਟਬਾਲ ਖੇਡਣਾ, ਸੌਕਰ ਖੇਡਣਾ, ਅਤੇ ਕਰਾਸ-ਕੰਟਰੀ ਸਕੀਇੰਗ ਸ਼ਾਮਲ ਹੈ।