ਸ਼ੱਕਰ ਰੋਗ (ਸ਼ੂਗਰ) ਦਾ ਉਪਾਅ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ: ਕਾਰਬੋਹਾਈਡਰੇਟ ਦੀ ਮੂਲ ਗਿਣਤੀ ਅਤੇ ਗਲਾਈਮੈਕਸ ਇਨਡੈਕਸ (ਵੱਖ ਵੱਖ ਭੋਜਨਾਂ ਦਾ ਖ਼ੂਨ ਵਿੱਚਲੀ ਸ਼ੱਕਰ ਦੇ ਪੱਧਰ ਉੱਪਰ ਅਸਰ ਪਾਉਣ ਸੰਬੰਧੀ ਕ੍ਰਮਸੂਚੀ)

ਕਾਰਬੋਹਾਈਡਰੇਟ ਕੀ ਹੁੰਦਾ ਹੈ?

ਕਾਰਬੋਹਾਈਡਰੇਟ ਭੋਜਨ ਵਿੱਚ ਮਿਲਣ ਵਾਲੇ ਤਿੰਨ ਮੁੱਖ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ। ਨਸ਼ਾਸਤੇ, ਫਲ਼ਾਂ, ਦੁੱਧ ਤੋਂ ਬਣੇ ਪਦਾਰਥਾਂ ਅਤੇ ਕੁਝ ਸਬਜ਼ੀਆ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ। ਊਰਜਾ ਲਈ ਤੁਹਾਡੇ ਸਰੀਰ ਨੂੰ ਕਾਰਬੋਹਾਈਡਰੇਟ ਦੀ ਲੋੜ ਹੁੰਦੀ ਹੈ। ਤੁਹਾਡਾ ਸਰੀਰ ਉਨ੍ਹਾਂ ਨੂੰ ਤੋੜ ਕੇ ਸ਼ੱਕਰ (ਸ਼ੂਗਰ) ਵਿੱਚ ਬਦਲ ਦਿੰਦਾ ਹੈ ਜਿਸਨੂੰ ਗਲੂਕੋਜ਼ ਕਹਿੰਦੇ ਹਨ। ਤੁਹਾਡੇ ਦਿਮਾਗ ਅਤੇ ਸਰੀਰ ਲਈ ਗਲੂਕੋਜ਼ ਨੂੰ ਉਚਿਤ ਢੰਗ ਨਾਲ ਕੰਮ ਕਰਨ ਦੀ ਲੋੜ ਹੈ।

ਕਾਰਬੋਹਾਈਡਰੇਟ ਅਤੇ ਸ਼ੱਕਰ ਰੋਗ (ਸ਼ੂਗਰ)

ਸ਼ੱਕਰ ਰੋਗ ਵਾਲਿਆਂ ਲਈ ਜ਼ਰੂਰੀ ਹੈ ਕਿ ਸਹੀ ਕਿਸਮਾਂ ਦੇ ਅਤੇ ਸਹੀ ਮਾਤਰਾ ਵਿੱਚ ਕਾਰਬੋਹਾਈਡਰੇਟ ਖਾਧੇ ਜਾਣ। ਕੁਝ ਕਾਰਬੋਹਾਈਡਰੇਟ ਤੁਹਾਡੇ ਖ਼ੂਨ ਵਿੱਚਲੇ ਗਲੂਕੋਜ਼ ਨੂੰ ਬਹੁਤ ਤੇਜ਼ੀ ਨਾਲ ਵਧਾ ਦਿੰਦੇ ਹਨ। ਦੂਜੇ ਕਾਰਬੋਹਾਈਡਰੇਟ ਤੁਹਾਡੇ ਖ਼ੂਨ ਵਿੱਚਲੇ ਗਲੂਕੋਜ਼ ਨੂੰ ਹੌਲ਼ੀ ਹੌਲ਼ੀ ਅਤੇ ਥੋੜ੍ਹੇ ਦਰਜੇ ਤੱਕ ਵਧਾਉਂਦੇ ਹਨ।